21 ਨਵੰਬਰ ਨੂੰ ਨੈਸ਼ਨਲ ਹਾਈਵੇ ਤੇ ਰੇਲ ਆਵਾਜਾਈ ਠੱਪ
18 ਨਵੰਬਰ ਨੂੰ ਡੀਸੀ ਦਫ਼ਤਰ ਅੱਗੇ ਰੋਸ਼ ਪ੍ਰਦਰਸ਼ਨ

18 ਨਵੰਬਰ ਨੂੰ ਡੀਸੀ ਦਫ਼ਤਰ ਅੱਗੇ ਰੋਸ਼ ਪ੍ਰਦਰਸ਼ਨ
21 ਨਵੰਬਰ ਨੂੰ ਨੈਸ਼ਨਲ ਹਾਈਵੇ ਤੇ ਰੇਲ ਆਵਾਜਾਈ ਠੱਪ

ਟਾਂਡਾ ਉੜਮੁੜ 12 ਨਵੰਬਰ (ਅਰਜੁਨ ਜੈਨ) ਗੰਨੇ ਦੇ ਰੇਟ ਵਿੱਚ ਵਾਧਾ ਤੇ ਮਿਲਾ ਚਲਾਉਣ ਦਾ ਐਲਾਨ ਕਰੇ ਅੱਜ ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਤੇ ਜਰਨਲ ਸਕੱਤਰ ਪ੍ਰਿਥਪਾਲ ਸਿੰਘ ਗੁਰਾਇਆ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਐੱਮ ਐੱਲ ਏ ਜਸਵੀਰ ਸਿੰਘ ਰਾਜਾ ਹਲਕਾ ਉੜਮੁੜ ਟਾਂਡਾ ਨੂੰ ਮੰਗ ਪੱਤਰ ਸੌਂਪਿਆ ਤੇ ਮੰਗਾਂ ਬਾਰੇ ਗੱਲਬਾਤ ਕੀਤੀ ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਪਿਛਲੇ ਗੰਨੇ ਦੇ ਸੀਜਨ ਦੀ ਬਕਾਇਆ 61 ਰੁਪਏ ਦੀ ਤਕਰੀਬਨ 93 ਕਰੋੜ ਰੁਪਏ ਦੀ ਅਦਾਇਗੀ ਅਤੇ , ਫਗਵਾੜਾ ਮਿੱਲ ਦੀ ਪਿਛਲੀ ਬਕਾਇਆ 27 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਹਾਲੇ ਤੱਕ ਵੀ ਸਰਕਾਰ ਨੇ ਜਾਰੀ ਨਹੀਂ ਕੀਤੀ, ਨਵਾਂ ਗੰਨੇ ਦੇ ਸੀਜਨ ਦੀ ਸ਼ੁਰੂਆਤ ਨਵੰਬਰ ਮਹੀਨੇ ਕੀਤੀ ਜਾਂਦੀ ਹੈ ਪਰ ਪੰਜਾਬ ਸਰਕਾਰ ਚੁੱਪ ਹੈ ਸੂਗਰ ਕੇਨ ਕੰਟਰੋਲ ਬੋਰਡ ਸਮਾਂ ਸਮਾਪਤ ਹੋ ਗਿਆ ਸੀ ਜਿਸ ਦਾ ਗਠਨ ਵੀ ਪੰਜਾਬ ਸਰਕਾਰ ਨੇ ਨਹੀਂ ਕੀਤਾ ਉਸ ਦੀ ਮੀਟਿੰਗ ਤੋ ਬਾਦ ਹੀ ਪ੍ਰੀਕਿਰਿਆ ਸ਼ੁਰੂ ਹੁੰਦੀ ਹੈ,ਕੇਂਦਰ ਸਰਕਾਰ ਵੱਲੋਂ ਗੰਨੇ ਦੇ ਰੇਟ ਵਿੱਚ ਪੰਦਰਾਂ ਰੁਪਏ ਪ੍ਰਤੀ ਕੁਇੰਟਲ ਰੇਟ ਦਾ ਵਾਧਾ ਕਰਕੇ ਐਲਾਨ ਕੀਤਾ ਸੀ ਪਰ ਪੰਜਾਬ ਸਰਕਾਰ ਚੁੱਪ ਹੈ ,ਨਾ ਹੀ ਸੂਗਰ ਮਿੱਲਾਂ ਚੱਲਣ ਦੀ ਤਰੀਕ ਦਾ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ, ਗੰਨਾ ਕਿਸਾਨ ਚਿੰਤਾ ਵਿੱਚ ਹਨ, ਗੰਨਾ ਖੇਤਰ ਦੀਆ ਕਿਸਾਨ ਜਥੇਬੰਦੀਆਂ ਵੱਲੋਂ ਫੈਸਲਾ ਕੀਤਾ ਕਿ ਪੰਜਾਬ ਸਰਕਾਰ ਪਿੱਛਲੇ ਸਾਲ ਦੀ ਬਕਾਇਆ ਰਾਸ਼ੀ ਤਰੁੰਤ ਜਾਰੀ ਕਰੇ, ਗੰਨੇ ਦੇ ਭਾਅ ਵਿੱਚ ਵਾਧਾ ਕਰਕੇ 500 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇ, ਸਹਿਕਾਰੀ ਖੰਡ ਮਿੱਲਾਂ ਦੀ ਤਰਜ਼ ਤੇ ਇਕ ਕਾਊਂਟਰ ਤੇ ਪੇਮੈਂਟ ਹੋਣੀ ਚਾਹੀਦੀ ਹੈ, ਜਿਸ ਤਰਾ ਬਾਕੀ ਫਸਲਾਂ ਦਾ ਭਾਅ ਬਿਜਾਈ ਤੋ ਪਹਿਲਾਂ ਨਿਰਧਾਰਤ ਕੀਤਾ ਜਾਂਦਾ ਹੈ ਗੰਨੇ ਦਾ ਭਾਅ ਵੀ ਬਿਜਾਈ ਤੋਂ ਪਹਿਲਾਂ ਅਨਾਊਸ ਕਰਕੇ ਨੋਟੀਫਿਕੇਸ਼ਨ ਕੀਤਾ ਜਾਵੇ ਫ਼ੈਸਲਾ ਇਹ ਹੋਇਆ ਜੇਕਰ 15 ਨਵੰਬਰ ਤੱਕ ਪੰਜਾਬ ਸਰਕਾਰ ਫੈਸਲਾ ਕਰਦੀ ਹੈ ਨਹੀਂ ਤਾਂ ਸਮੁੱਚੀਆ ਕਿਸਾਨ ਜਥੇਬੰਦੀਆ ਸਾਰੇ ਡਿਪਟੀ ਕਮਿਸ਼ਨਰਾਂ ਦੇ ਸਾਹਮਣੇ 18 ਨਵੰਬਰ ਨੂੰ ਰੋਸ਼ ਪ੍ਰਦਰਸ਼ਨ 11ਤੋ 2 ਵਜੇ ਤੱਕ ਕੀਤੇ ਜਾਣਗੇ ਜੇਕਰ ਫਿਰ ਵੀ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਨਾ ਕੀਤਾ ਤਾਂ 21 ਨਵੰਬਰ ਨੂੰ ਵੱਡੇ ਪੱਧਰ ਤੇ ਨੈਸ਼ਨਲ ਹਾਈਵੇ ਤੇ ਰੇਲਵੇ ਟ੍ਰੈਕ ਜਾਮ ਕਿਤੇ ਜਾਣਗੇ ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ ਇਸ ਮੌਕੇ ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ, ਪ੍ਰਿਥਪਾਲ ਸਿੰਘ ਗੁਰਾਇਆ,ਬਲਬੀਰ ਸਿੰਘ ਸੋਹੀਆਂ, ਰਾਜ ਵਿਰਕ ਟਾਂਡਾ, ਪਰਗਨ ਸਿੰਘ ਬਾਬੂ ਮੂਣਕ,ਸੁਖਵਿੰਦਰਜੀਤ ਸਿੰਘ ਝਾਵਰ, ਰਵਿੰਦਰ ਸਿੰਘ ਕਾਕੂ ਮੂਣਕ
Discover more from North India Reporter
Subscribe to get the latest posts sent to your email.





