ਸਬ ਤਹਿਸੀਲ ਟਾਂਡਾ  ਵਿੱਚ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਦਾ ਦਿੱਤਾ ਸੰਦੇਸ਼

ਸਬ ਤਹਿਸੀਲ ਟਾਂਡਾ  ਵਿੱਚ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਦਾ ਦਿੱਤਾ ਸੰਦੇਸ਼

ਸਬ ਤਹਿਸੀਲ ਟਾਂਡਾ  ਵਿੱਚ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਦਾ ਦਿੱਤਾ ਸੰਦੇਸ਼

ਟਾਂਡਾ ਉੜਮੁੜ, 6 ਮਈ (ਗਣਪਤੀ ਟਾਂਡਾ )- ਨਾੜ ਸੋਨਾ ਹੈ, ਇਸ ਨੂੰ ਸਵਾਹ ਨਾ ਬਣਾਓ” – ਬੱਚਿਆਂ ਵੱਲੋਂ ਨਾਟਕ ਰਾਹੀਂ ਕਿਸਾਨਾਂ ਨੂੰ ਦਿੱਤਾ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਸੰਦੇਸ਼  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਟਾਂਡਾ ਵੱਲੋਂ ਸਕੂਲ ਆਫ ਐਮੀਨੈਂਸ ਟਾਂਡਾ ਦੇ ਬੱਚਿਆਂ ਦੇ ਸਹਿਯੋਗ ਨਾਲ ਤਹਿਸੀਲ ਦਫਤਰ ਟਾਂਡਾ ਵਿਖੇ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਪ੍ਰਤੀ ਨਾਟਕ ਖੇਡਿਆ ਗਿਆ, ਜਿਸ ਵਿੱਚ ਵੱਖ ਵੱਖ ਪਿੰਡਾਂ ਤੋਂ ਆਏ ਹੋਏ ਨੰਬਰਦਾਰ ਕਿਸਾਨ ਅਤੇ ਆਮ ਜਨਤਾ ਨੇ ਭਾਗ ਲਿਆ । ਬੱਚਿਆਂ ਵੱਲੋਂ ਕਿਸਾਨਾਂ ਨੂੰ ਕਣਕ ਦੇ ਨਾੜ ਨੂੰ  ਅੱਗ ਲਗਾਉਣ ਨਾਲ ਹੁੰਦੇ ਨੁਕਸਾਨ ਤੋਂ ਲੈ ਕੇ ਨਾੜ ਦਾ ਪ੍ਰਬੰਧਨ ਕਰਨ ਦੇ ਤਰੀਕਿਆਂ ਬਾਰੇ ਇਸ ਨਾਟਕ ਰਾਹੀਂ ਵਿਸਥਾਰ ਵਿੱਚ ਜਾਣਕਾਰੀ ਦਿੱਤੀ ।   ਬੱਚਿਆਂ ਵੱਲੋਂ ਦੱਸਿਆ ਗਿਆ ਕਿ ਕਿਸ ਤਰ੍ਹਾਂ ਅੱਗ ਲਗਾਉਣ ਨਾਲ ਧਰਤੀ, ਮਿੱਤਰ ਕੀੜੇ, ਵਾਤਾਵਰਨ ਦਾ ਨੁਕਸਾਨ ਹੁੰਦਾ ਹੈ ਅਤੇ ਧੂਏ ਕਾਰਨ ਕਈ ਵਾਰ ਸੜਕੀ ਆਵਾਜਾਈ ਪ੍ਰਭਾਵਿਤ ਹੋਣ ਨਾਲ ਐਕਸੀਡੈਂਟ ਵੀ ਹੋ ਜਾਂਦੇ ਹਨ ਅਤੇ ਸੜਕ ਤੋਂ ਲੰਘ ਰਹੇ ਰਾਹਗੀਰਾਂ/ਪਰਿਵਾਰਾਂ ਨੂੰ ਨਾ ਪੂਰਾ ਹੋਣ ਵਾਲਾ ਜਾਨੀ ਮਾਲੀ ਨੁਕਸਾਨ ਹੁੰਦਾ ਹੈ ।  ਨਾਟਕ ਵਿੱਚ ਇਹ ਵੀ ਦੱਸਿਆ ਗਿਆ ਕਿ ਕਿਸਾਨ ਕਿਸ ਤਰਾਂ ਕਣਕ ਦੇ ਨਾਲ ਨੂੰ ਤੂੜੀ ਬਣਾ ਕੇ ਪਸ਼ੂਆਂ ਦੇ ਚਾਰੇ ਵਜੋਂ ਵਰਤ ਸਕਦੇ ਹਨ ਅਤੇ ਰਹਿੰਦੇ ਨਾੜ ਨੂੰ ਰੋਟਾਵੇਟਰ ਰਾਹੀਂ ਮਿੱਟੀ ਵਿੱਚ ਮਿਲਾ ਸਕਦੇ ਹਨ ।  ਬੱਚਿਆਂ ਵੱਲੋਂ ਕੀਤੇ ਗਏ ਨਾਟਕ ਦੀ ਪ੍ਰਸ਼ਾਸਨ ਵੱਲੋਂ ਸਰਾਹਨਾ ਕੀਤੀ ਗਈ ਅਤੇ ਤਹਿਸੀਲ ਦਾ ਟਾਂਡਾ ਵੱਲੋਂ ਬੱਚਿਆਂ ਦਾ  ਟਰਾਫੀਜ਼ ਅਤੇ ਮੈਡਲ ਦੇ ਕੇ ਹੌਸਲਾ ਅਫਜਾਈ ਕੀਤੀ ਗਈ । ਤਹਸੀਲਦਾਰ ਟਾਂਡਾ ਮਨੀਸ਼ ਕੁਮਾਰ ਵੱਲੋਂ ਆਖਿਆ ਗਿਆ ਕਿ  ਖੇਤੀਬਾੜੀ ਵਿਭਾਗ ਦੀ ਅਗਵਾਈ ਵਿੱਚ ਬੱਚਿਆਂ ਦੀ ਮਿਹਨਤ ਸਦਕਾ ਇਲਾਕੇ ਦੇ ਕਿਸਾਨਾਂ ਨੂੰ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਪ੍ਰਤੀ ਦਿੱਤਾ ਗਿਆ ਸੰਦੇਸ਼ ਇਲਾਕੇ ਦੇ ਕਿਸਾਨਾਂ ਨੂੰ ਕਣਕ ਦੇ ਨਾਲ ਨੂੰ ਅੱਗ ਨਾ ਲਗਾ ਕੇ ਕਣਕ ਦੇ ਨਾੜ ਦਾ ਪ੍ਰਬੰਧਨ ਕਰਨ ਲਈ ਉਤਸ਼ਾਹਿਤ ਕਰੇਗਾ ।  ਇਸ ਮੌਕੇ  ਨਾਇਬ ਤਹਸੀਲਦਾਰ ਅਮਰਜੀਤ ਸਿੰਘ, ਡਾ. ਲਵਜੀਤ ਸਿੰਘ, ਡਾ. ਨਵਜੋਤ ਭਾਟੀਆ, ਖੇਤੀਬਾੜੀ ਵਿਕਾਸ ਅਫਸਰ ਟਾਂਡਾ, ਜਤਿੰਦਰ ਕਾਨੂੰਗੋ, ਤਹਿਸੀਲ ਦਫਤਰ ਦੇ ਸਮੂਹ ਕਰਮਚਾਰੀ ਹਾਜ਼ਰ ਸਨ ।  ਅਧਿਕਾਰੀਆਂ ਵੱਲੋਂ ਐਨ.ਸੀ ਸੀ ਅਫਸਰ ਦੇ ਵਿਪੁਲ ਸਿੰਘ, ਮਾਸਟਰ ਗੁਰਵਿੰਦਰ ਸਿੰਘ, ਮਾਸਟਰ ਸੁਖਜੀਤ ਸਿੰਘ, ਜਸ਼ਨਦੀਪ ਕੌਰ, ਸ਼ਰਨਦੀਪ ਕੌਰ, ਤਾਨੀਆ ਸ਼ਰਮਾ, ਜਸਦੀਪ ਕੌਰ, ਮਨਕੀਰਤ, ਤਰਨਜੀਤ ਕੌਰ, ਇੰਦਰਜੀਤ ਸਿੰਘ, ਬਲਜੀਤ ਸਿੰਘ, ਨਿਤੀਸ਼ ਕੁਮਾਰ ਅਤੇ ਹੋਰ ਵਿਦਿਆਰਥੀਆਂ ਦੀ ਪੂਰੀ ਟੀਮ ਨੂੰ ਖ਼ੂਬ ਸ਼ਾਬਾਸ਼ੀ ਦਿੱਤੀ ਅਤੇ ਕੀਤੇ ਕੰਮ ਦੀ ਬਹੁਤ ਪ੍ਰਸ਼ੰਸਾ ਕੀਤੀ ।


Discover more from North India Reporter

Subscribe to get the latest posts sent to your email.

Related Articles

Leave a Reply

Your email address will not be published. Required fields are marked *

Back to top button
Join Our ChannelJoin Our Channel