ਲੋਕਾਂ ਦੀਆ ਜਿੰਦਗੀਆਂ ਨਾਲ ਹੋ ਰਿਹਾ ਖਿਲਵਾੜ, ਜਿੰਮੇਵਾਰ ਕੌਣ
ਧੜੱਲੇ ਨਾਲ ਵਿਕ ਰਹੀ ਟਾਂਡਾ ਚ ਚਾਈਨਾ ਡੋਰ

ਲੋਕਾਂ ਦੀਆ ਜਿੰਦਗੀਆਂ ਨਾਲ ਹੋ ਰਿਹਾ ਖਿਲਵਾੜ, ਜਿੰਮੇਵਾਰ ਕੌਣ

ਰਣਜੀਤ ਗਣਪਤੀ, ਟਾਂਡਾ ਉੜਮੁੜ , ਪੰਜਾਬ ਸਰਕਾਰ ਵੱਲੋਂ ਚਾਇਨਾ ਡੋਰ ਨੂੰ ਬੰਦ ਕਰਨ ਲਈ ਪੁਲਿਸ ਪ੍ਰਸ਼ਾਸਨ ਨੂੰ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ, ਪਰ ਪੰਜਾਬ ਸਰਕਾਰ ਦੇ ਸਖ਼ਤ ਨਿਰਦੇਸ਼ਾਂ ਤੋਂ ਬਾਅਦ ਵੀ ਚਾਇਨਾ ਡੋਰ ਦੀ ਵਿਕਰੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ । ਅਜਿਹਾ ਮਾਮਲਾ ਸਾਹਮਣੇ ਆਇਆ ਹੈ ਹਲਕਾ ਉੜਮੁੜ ਦੇ ਸ਼ਹਿਰ ਟਾਂਡਾ ਤੋਂ ਜਿੱਥੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੇ ਹੁਕਮਾਂ ਨੂੰ ਛਿੱਕੇ ਟੰਗ ਕੁਝ ਦੁਕਾਨਦਾਰ ਧੜੱਲੇ ਨਾਲ ਚਾਇਨਾ ਡੋਰ ਦੀ ਵਿਕਰੀ ਕਰ ਰਹੇ ਹਨ ਤੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ । ਦੁਕਾਨਦਾਰਾਂ ਵੱਲੋਂ ਵੱਧ ਕਮਾਈ ਦੇ ਚੱਕਰ ਵਿੱਚ ਰਾਤੋ ਰਾਤ ਅਮੀਰ ਬਣਨ ਦੀ ਲਾਲਸਾ ਵਿੱਚ 600 ਤੋਂ 1000 ਰੁਪਏ ਤੱਕ ਚਾਈਨਾ ਡੋਰ ਦਾ ਗੱਟੂ ਮਾਰਕੀਟ ਵਿੱਚ ਬੇਖੌਫ ਹੋ ਕੇ ਵੇਚ ਰਹੇ ਹਨ , ਸਥਾਨਿਕ ਪ੍ਰਸ਼ਾਸਨ ਸਿਰਫ ਮੂਕ ਦਰਸ਼ਕ ਬਣ ਕੇ ਵੇਖ ਰਿਹਾ ਹੈ । ਇਸ ਚਾਇਨਾ ਡੋਰ ਦੀ ਲਪੇਟ ਵਿੱਚ ਆਉਣ ਕਰਕੇ ਹੁਣ ਤੱਕ ਕਈ ਲੋਕ ਗੰਭੀਰ ਜ਼ਖਮੀ ਹੋ ਚੁੱਕੇ ਹਨ ਤੇ ਕਈਆਂ ਦੀਆਂ ਕੀਮਤੀ ਜਾਨਾਂ ਜਾ ਚੁੱਕੀਆਂ ਹਨ।
ਇਸ ਚਾਈਨਾ ਡੋਰ ਸਬੰਧੀ ਹਰ ਸਾਲ ਬਹੁਤ ਸਾਰੀਆ ਸਮਾਜ ਸੇਵੀ ਸੰਸਥਾਵਾਂ ਅਤੇ ਰਾਜਨੀਤਕ ਪਾਰਟੀਆਂ ਪੁਲਿਸ ਪ੍ਰਸ਼ਾਸਨ ਨੂੰ ਇਸ ਚਾਇਨਾ ਡੋਰ ਦੀ ਰੋਕਥਾਮ ਲਈ ਮੰਗ ਪੱਤਰ ਵੀ ਦਿੰਤੇ ਜਾਂਦੇ ਹਨ, ਪਰ ਜ਼ਿਆਦਾਤਰ ਮੰਗ ਪੱਤਰ ਪੁਲਿਸ ਪ੍ਰਸ਼ਾਸਨ ਦੀਆਂ ਫਾਈਲਾਂ ਵਿੱਚ ਹੀ ਦਫ਼ਨ ਹੋ ਕੇ ਰਹਿ ਜਾਂਦੇ ਹਨ ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸ਼ਿਵ ਸੇਨਾ ਹਿੰਦੁਸਤਾਨ ਦੇ ਪੰਜਾਬ ਪ੍ਰਧਾਨ ਰਾਹੁਲ ਖੰਨਾ ਨੇ ਕਿਹਾ ਕਿ ਲੋਹੜੀ ਅਤੇ ਬਸੰਤ ਤਿਉਹਾਰ ਦੀਆਂ ਖੁਸ਼ੀਆਂ ਸਾਂਝੀ ਕਰਨ ਲਈ ਲੋਕ ਬਾਜ਼ਾਰਾਂ ਵਿੱਚ ਖਰੀਦਾਰੀ ਕਰਨ ਆਪਣੇ ਪਰਿਵਾਰ ਨਾਲ ਸਕੂਟਰ ਮੋਟਰਸਾਈਕਲ ਤੇ ਜਾਂਦੇ ਹਨ, ਪਰ ਸੜਕ ਜਾਂ ਮੁਹੱਲੇ ਵਿੱਚੋਂ ਗੁਜਰਦੇ ਸਮੇਂ ਚਾਈਨਾ ਡੋਰ ਦੀ ਚਪੇਟ ਵਿੱਚ ਆ ਕੇ ਜ਼ਖਮੀ ਹੋ ਜਾਂਦੇ ਹਨ।
ਇਸ ਮੌਕੇ ਵਿਜ਼ਨ ਫਾਇਨੈਂਸ ਦੇ ਐਮਡੀ ਵਿਵੇਕ ਵਿਜਨ ਨੇ ਕਿਹਾ ਕਿ ਕਈ ਵਾਰ ਪਤੰਗ ਚੜਾਉਂਦੇ ਹੋਏ ਇਹ ਚਾਈਨਾ ਡੋਰ ਬਿਜਲੀ ਦੀਆਂ ਤਾਰਾਂ ਨਾਲ ਵੀ ਲਿਪਟ ਜਾਂਦੀ ਹੈ ਜਿਸ ਨਾਲ ਇਸ ਡੋਰ ਵਿੱਚ ਕਰੰਟ ਵੀ ਆ ਜਾਂਦਾ ਹੈ, ਉਸ ਸਮੇਂ ਵਾਪਰੇ ਹਾਦਸੇ ਨਾਲ ਉਸ ਪਰਿਵਾਰ ਵਿੱਚ ਮਾਤਮ ਛਾ ਜਾਂਦਾ ਹੈ, ਇਨ੍ਹਾਂ ਮਾਸੂਮ ਜਿੰਦਗੀਆਂ ਨਾਲ ਹੋ ਰਹੇ ਖਿਲਵਾੜ ਦਾ ਜਿੰਮੇਵਾਰ ਸਿਰਫ਼ ਤੇ ਸਿਰਫ਼ ਸਥਾਨਕ ਪ੍ਰਸ਼ਾਸਨ ਹੀ ਹੈ।
ਇਸ ਮੌਕੇ ਵੈਲਵਟ ਰਿਸੋਰਟ ਅਤੇ ਹੋਟਲ ਟਾਂਡਾ ਦੇ ਐਮਡੀ ਪੁਨੀਤ ਢੀਂਗਰਾ ਦਾ ਕਹਿਣਾ ਹੈ ਕਿ ਜੇਕਰ ਪਤੰਗ ਚੜਾਉਣ ਵਾਲੇ ਬੱਚਿਆਂ ਨੂੰ ਪਤਾ ਹੁੰਦਾ ਹੈ ਕਿ ਕਿਸ ਦੁਕਾਨ ਤੇ ਚਾਈਨਾ ਡੋਰ ਦਾ ਗੱਟੂ ਮਿਲੇਗਾ ਤਾਂ ਕੀ ਸਥਾਨਕ ਪ੍ਰਸ਼ਾਸਨ ਨੂੰ ਇਸ ਸਬੰਧੀ ਕੁਝ ਜਾਣਕਾਰੀ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਚਾਵੇ ਤਾਂ ਕੋਈ ਵੀ ਦੁਕਾਨਦਾਰ ਨਜਾਇਜ਼ ਤੌਰ ਤੇ ਵਿਕਣ ਵਾਲਾ ਇੱਕ ਪੱਤਾ ਵੀ ਨਾ ਵੇਚ ਸਕਣ ਤਾਂ ਇਹ ਚਾਈਨਾ ਡੋਰ ਮਾਰਕੀਟ ਵਿੱਚ ਕਿਉਂ ਵਿਕ ਰਹੀ ਹੈ ਧੜੱਲੇ ਨਾਲ।
ਕੀ ਕਹਿਣਾ ਹੈ ਐਸ ਐਚ ਓ ਟਾਂਡਾ
ਇਸ ਸਬੰਧੀ ਜਦੋਂ ਐਸਐਚਓ ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਨਾਲ ਚਾਈਨਾ ਡੋਰ ਦੀ ਹੋ ਰਹੀ ਧੜੱਲੇ ਨਾਲ ਵਿਕਦੀ ਸੰਬਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਟਾਂਡਾ ਪੁਲਿਸ ਲਗਾਤਾਰ ਸਾਦੀ ਵਰਦੀ ਵਿੱਚ ਦੁਕਾਨਦਾਰਾਂ ਦੀ ਚੈਕਿੰਗ ਕਰ ਰਹੀ ਹੈ ਅਤੇ ਕਿਸੇ ਵੀ ਦੁਕਾਨਦਾਰਾਂ ਪਾਸੋਂ ਜੇਕਰ ਕੋਈ ਵੀ ਚਾਈਨਾ ਡੋਰ ਦਾ ਗੱਟੂ ਬਰਾਮਦ ਹੁੰਦਾ ਹੈ ਤਾਂ ਉਨ੍ਹਾਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Discover more from North India Reporter
Subscribe to get the latest posts sent to your email.





