ਟਾਂਡਾ ਪੁਲਸ ਨੇ ਸਰਕਾਰੀ ਜਨਤਕ ਸਥਾਨਾਂ ਤੇ ਚਲਾਇਆ ਵਿਸ਼ੇਸ਼ ਚੈੱਕਿੰਗ ਅਭਿਆਨ

ਟਾਂਡਾ ਪੁਲਸ ਨੇ ਸਰਕਾਰੀ ਜਨਤਕ ਸਥਾਨਾਂ ਤੇ ਚਲਾਇਆ ਵਿਸ਼ੇਸ਼ ਚੈੱਕਿੰਗ ਅਭਿਆਨ

ਟਾਂਡਾ ਉੜਮੜ,11 ਨਵੰਬਰ(ਅਰਜੁਨ ਜੈਨ)- ਦਿੱਲੀ ਵਿਚ ਹੋਏ ਬੰਬ ਧਮਾਕੇ ਤੋਂ ਬਾਅਦ ਉੱਤਰ ਭਾਰਤ ਵਿਚ ਅਲਰਟ ਜਾਰੀ ਕੀਤਾ ਗਿਆ ਹੈ | ਜਿਸ ਦੇ ਮੱਦੇ ਨਜ਼ਰ ਅੱਜ ਟਾਂਡਾ ਪੁਲਸ ਦੀ ਟੀਮ ਨੇ ਜ਼ਿਲਾ ਪੁਲਸ ਮੁਖੀ ਸੰਦੀਪ ਕੁਮਾਰ ਮਲਿਕ ਅਤੇ ਡੀ. ਐੱਸ. ਪੀ. (ਡੀ.) ਪਰਮਿੰਦਰ ਸਿੰਘ ਹੀਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਕਾਸੋ ਆਪ੍ਰੇਸ਼ਨ ਚਲਾਉਂਦੇ ਹੋਏ ਸਰਕਾਰੀ ਜਨਤਕ ਸਥਾਨਾਂ ਅਤੇ ਅਦਾਰਿਆਂ ਦਾ ਅਚਨਚੇਤ ਨਿਰੀਖਣ ਕੀਤਾ | ਡੀ. ਐੱਸ. ਪੀ. ਦਵਿੰਦਰ ਸਿੰਘ ਬਾਜਵਾ ਅਤੇ ਐੱਸ ਐੱਚ ਓ ਗੁਰਿੰਦਰਜੀਤ ਸਿੰਘ ਨਾਗਰਾ ਦੀ ਅਗਵਾਈ ਵਾਲੀ ਟੀਮ ਨੇ ਰੇਲਵੇ ਸਟੇਸ਼ਨ ਬੱਸ ਅੱਡਾ ਅਤੇ ਹੋਰਨਾਂ ਜਨਤਕ ਥਾਂਵਾਂ ਤੇ ਜਾ ਕੇ ਚੈੱਕਿੰਗ ਕੀਤੀ ਵਾਹਨਾਂ ਦੀ ਤਲਾਸ਼ੀ ਲਈ | ਇਸ ਮੌਕੇ ਡੀ ਐੱਸ ਪੀ ਬਾਜਵਾ ਨੇ ਆਖਿਆ ਕਿ ਪੁਲਸ ਅਧਿਕਾਰੀਆਂ ਦੇ ਨਿਰਦੇਸ਼ਾਂ ਅਧੀਨ ਪੁਲਸ ਪੂਰੀ ਤਰਾਂ ਸੁਚੇਤ ਅਤੇ ਮਜ਼ਬੂਤ ਹੈ | ਉਨ੍ਹਾਂ ਆਖਿਆ ਕਿ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਜਿੱਥੇ ਇਲਾਕੇ ਵਿਚ ਦਿਨ ਰਾਤ ਪਟਰੋਲਿੰਗ ਵਧਾਈ ਗਈ ਹੈ ਉੱਥੇ ਵੱਖ ਵੱਖ ਮੁੱਖ ਸੜਕਾਂ ਤੇ ਨਾਕਾਬੰਦੀ ਕੀਤੀ ਗਈ ਹੈ | ਉਨ੍ਹਾਂ ਆਖਿਆ ਕਿ ਇਲਾਕੇ ਵਿਚ ਲੋਕਾਂ ਨੂੰ ਸੁਰੱਖਿਅਤ ਮਾਹੌਲ ਦੇਣ ਲਈ ਪੁਲਸ ਟੀਮਾਂ ਸਰਗਰਮ ਹਨ |
Discover more from North India Reporter
Subscribe to get the latest posts sent to your email.





