ਟਾਂਡਾ ਦੇ ਪਿੰਡ ਪਤੀ ਫਿਰੋਜ ਰੋਲੀਆਂ ਵਿੱਚ ਬੀਤੀ ਦਿਨੀ ਡਕੈਤੀ ਕਰਨ ਵਾਲੇ ਤਿੰਨ ਮੁਲਜ਼ਮ ਗ੍ਰਿਫਤਾਰ।

ਟਾਂਡਾ ਦੇ ਪਿੰਡ ਪਤੀ ਫਿਰੋਜ ਰੋਲੀਆਂ ਵਿੱਚ ਬੀਤੀ ਦਿਨੀ ਡਕੈਤੀ ਕਰਨ ਵਾਲੇ ਤਿੰਨ ਮੁਲਜ਼ਮ ਗ੍ਰਿਫਤਾਰ।
ਟਾਂਡਾ ਉੜਮੁੜ, 5 ਅਗਸਤ (ਅਰਜੁਨ ਜੈਨ) ਟਾਂਡਾ ਦੇ ਪਿੰਡ ਫਿਰੋਜ ਵਿੱਚ ਦਰਵਾਜਾ ਲਾ ਰਾਤ ਸਮੇਂ ਹੋਈ ਲੁੱਟਖੋ ਦੀ ਵਾਰਦਾਤ ਨੂੰ ਟਾਂਡਾ ਪੁਲਿਸ ਨੇ ਮਹਿਜ਼ 10 ਦਿਨਾਂ ਵਿੱਚ ਸੁਲਝਾ ਲਿਆ ਹੈ।
ਇਸ ਸਬੰਧੀ ਥਾਣਾ ਟਾਂਡਾ ਵਿਖੇ ਹੋਈ ਪ੍ਰੈਸ ਕਾਨਫਰੰਸ ਦੌਰਾਨ ਡੀ.ਐਸ.ਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਤੇ ਥਾਣਾ ਮੁਖੀ ਟਾਂਡਾ ਇੰਸਪੈਕਟਰ ਗੁਰਜਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ 26- 27 ਜੁਲਾਈ ਦੀ ਦਰਮਿਆਨੀ ਰਾਤ ਨੂੰ ਪਿੰਡ ਟਾਂਡਾ ਦੇ ਪਿੰਡ ਫਿਰੋਜ ਵਿਖੇ ਲੁੱਟ ਖੋਹ ਦੀ ਵਾਰਦਾਤ ਵਾਪਰੀ ਸੀ ਜਿਸ ਦੌਰਾਨ ਕੁਝ ਲੁਟੇਰਿਆਂ ਨੇ ਘਰ ਵਿੱਚ ਦਾਖਲ ਹੁੰਦੇ ਹੋਏ ਘਰ ਦੇ ਮਾਲਕ ਬੱਗਾ ਸਿੰਘ ਦੀ ਨੂੰਹ ਦਿਲਜੀਤ ਕੌਰ ਪਤਨੀ ਕਰਮਜੀਤ ਸਿੰਘ ਦੀ ਮਾਰ ਕੁੱਟ ਕਰਦੇ ਹੋਏ ਦਾ ਬੁਰੀ ਤਰ੍ਹਾਂ ਜਖਮੀ ਕਰ ਦਿੱਤਾ ਸੀ ਉਪਰੰਤ ਲੁਟੇਰਿਆਂ ਨੇ ਪਿਸਤੌਲ ਅਤੇ ਤੇਜ਼ਧਾਰ ਹਥਿਆਰਾਂ ਦੇ ਬਲ ਤੇ ਉਸਦੇ ਸੋਨੇ ਦੇ ਗਹਿਣੇ ਤੇ ਨਕਦੀ ਲੈ ਕੇ ਫਰਾਰ ਹੋ ਗਏ ਸਨ। ਉਹਨਾਂ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰਤੇ ਹੋਏ ਤਫਤੀਸ਼ ਦੌਰਾਨ ਇਸ ਲੁੱਟ ਖੋਹ ਦੇ ਮਾਮਲੇ ਵਿੱਚ ਸ਼ਾਮਿਲ ਜਗਤਾਰ ਸਿੰਘ ਉਰਫ ਜੱਗਾ ਪੁੱਤਰ ਸਤਨਾਮ ਸਿੰਘ , ਸਾਜਣ ਲਾਲ ਪੁੱਤਰ ਵਸਣ ਲਾਲ ਵਾਸੀਆਂ ਨੇ ਲਿਟਾਂ ਥਾਣਾ ਭੁਲੱਥ ਜਿਲਾ ਕਪੂਰਥਲਾ ਅਤੇ ਮਨੀ ਪੁੱਤਰ ਸੁਖਵਿੰਦਰ ਪਾਲ ਬਾਸੀ ਤਲਵੰਡੀ ਜੰਡੋਰ ਥਾਣਾ ਕਰਤਾਰਪੁਰ ਜਿਲ ਜਲੰਧਰ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਵਿੱਚ ਵਰਤੀ ਗਈ ਮਹਿੰਦਰਾ ਬਲੈਰੋ ਗੱਡੀ, ਮਾਰੂ ਹਥਿਆਰ, ਚੋਰੀ ਸ਼ੁਦਾ ਸੋਨੇ ਦਾ ਕੜਾ, ਦੋ ਸੋਨੇ ਦੀਆਂ ਬਾਲੀਆਂ ਤੇ ਨਗਦੀ ਬਰਾਮਦ ਕੀਤੀ। ਉਹਨਾਂ ਦੱਸਿਆ ਕਿ ਇਸ ਵਾਰਦਾਤ ਵਿੱਚ ਹੋਰ ਦੋਸ਼ੀ ਵੀ ਸ਼ਾਮਿਲ ਹਨ ਜਿਨਾਂ ਦਾ ਖੁਲਾਸਾ ਆਉਣ ਵਾਲੇ ਸਮੇਂ ਵਿੱਚ ਕੀਤਾ ਜਾਵੇਗਾ।ਡੀਐਸਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਨੇ ਹੋਰ ਦੱਸਿਆ ਕਿ ਇਹਨਾਂ ਦੋਸ਼ੀਆਂ ਉੱਪਰ ਪਹਿਲਾਂ ਤੋਂ ਵੀ ਲੁੱਟਾਂ ਖੋਹਾਂ ਤੇ ਐਨ.ਡੀ.ਪੀ.ਐਸ ਐਕਟ ਦੇ ਮਾਮਲੇ ਦਰਜ ਹਨ।
Discover more from North India Reporter
Subscribe to get the latest posts sent to your email.