ਹੁਸ਼ਿਆਰਪੁਰ ਵਿਖੇ ਹਰਗੜ੍ਹ ਨੇੜੇ ਇਕ ਚੋਅ ‘ਚ ਹਾਦਸਾ ਵਾਪਰਨ ਦੀ ਖ਼ਬਰ

ਹੁਸ਼ਿਆਰਪੁਰ ਵਿਖੇ ਹਰਗੜ੍ਹ ਨੇੜੇ ਇਕ ਚੋਅ ‘ਚ ਹਾਦਸਾ ਵਾਪਰਨ ਦੀ ਖ਼ਬਰ
ਹੁਸ਼ਿਆਰਪੁਰ (ਨੋਰਥ ਇੰਡੀਆ ਰਿਪੋਰਟ)- ਹੁਸ਼ਿਆਰਪੁਰ ਵਿਖੇ ਹਰਗੜ੍ਹ ਨੇੜੇ ਇਕ ਚੋਅ ‘ਚ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇਥੇ ਚੋਅ ‘ਚ ਤੇਜ਼ ਪਾਣੀ ਦੇ ਵਹਾਅ ਵਿਚ ਬਾਈਕ ਸਵਾਰ ਪਿਓ-ਧੀ ਰੁੜ੍ਹ ਗਏ। ਛੋਟੀ ਜਿਹੀ ਲਾਪਰਵਾਹੀ ਜਾਨ ‘ਤੇ ਭਾਰੀ ਪੈ ਸਕਦੀ ਹੈ। ਮੌਕੇ ਉਤੇ ਵੱਡਾ ਰੈਸਕਿਊ ਕੀਤਾ ਨਹੀਂ ਤਾਂ ਵੱਡਾ ਹਾਦਸਾ ਵਾਪਰ ਜਾਣਾ ਸੀ।
ਮਿਲੀ ਜਾਣਕਾਰੀ ਮੁਤਾਬਕ ਬਾਈਕ ‘ਤੇ ਸਵਾਰ ਪਿਓ-ਧੀ ਉਥੋਂ ਨਾਲਾ ਪਾਰ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਇਸੇ ਦੌਰਾਨ ਮੋਟਰਸਾਈਕਲ ਦਾ ਸੰਤੁਲਨ ਵਿਗੜ ਜਾਂਦਾ ਹੈ ਅਤੇ ਦੋਵੇਂ ਪਿਓ-ਧੀ ਚੋਅ ਵਿਚ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਜਾਂਦੇ ਹਨ। ਮੌਕੇ ਉਤੇ ਮੌਜੂਦ ਲੋਕਾਂ ਵੱਲੋਂ ਤੁਰੰਤ ਰੈਕਸਿਊ ਕਰਕੇ ਪਿਓ-ਧੀ ਨੂੰ ਬਚਾ ਲਿਆ ਜਾਂਦਾ ਹੈ। ਇਥੇ ਦੱਸ ਦੇਈਏ ਕਿ ਹੁਸ਼ਿਆਰਪੁਰ ਵਿਚ ਭਾਰੀ ਬਾਰਿਸ਼ ਹੋਣ ਕਾਰਨ ਭੰਗੀ ਚੋਅ ਵਿਚ ਪਾਣੀ ਦਾ ਵਹਾਅ ਤੇਜ਼ ਹੋ ਚੁੱਕਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ A2Z GROUP NORTH INDIA
👇Join us on Whatsapp channel👇
https://whatsapp.com/channel/0029Vatlm7P3LdQKv8Iy2X3y
Discover more from North India Reporter
Subscribe to get the latest posts sent to your email.