ਸਿੱਖ ਲੜਕੀ ਨੂੰ ਕਕਾਰਾਂ ਕਰਕੇ ਪੇਪਰ ਦੇਣ ਤੋਂ ਰੋਕਿਆ, SGPC ਤੇ ਸੁਖਬੀਰ ਬਾਦਲ ਨੇ ਜਤਾਇਆ ਵਿਰੋਧ

ਸਿੱਖ ਲੜਕੀ ਨੂੰ ਕਕਾਰਾਂ ਕਰਕੇ ਪੇਪਰ ਦੇਣ ਤੋਂ ਰੋਕਿਆ, SGPC ਤੇ ਸੁਖਬੀਰ ਬਾਦਲ ਨੇ ਜਤਾਇਆ ਵਿਰੋਧ
ਨੌਰਥ ਇੰਡੀਆ ਰਿਪੋਰਟ ( ਅੰਮ੍ਰਿਤਸਰ) 27/7/25 ਰਾਜਸਥਾਨ -ਪੇਪਰ ਦੇਣ ਤੋਂ ਰੋਕੇ ਜਾਣ ਤੋਂ ਬਾਅਦ ਲੜਕੀ ਨੇ ਇੱਕ ਵੀਡੀਓ ਬਣਾ ਕੇ ਇਸ ਮੁੱਦੇ ਨੂੰ ਲੋਕਾਂ ਸਾਹਮਣੇ ਰੱਖਿਆ। ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਲੜਕੀ ਕਹਿ ਰਹੀ ਹੈ ਕਿ ਸੁਰੱਖਿਆ ਜਾਂਚ ਦੌਰਾਨ ਉਸ ਨੂੰ ਕਿਹਾ ਗਿਆ ਕਿ ਉਹ ਕਕਾਰ ਜਿਵੇਂ ਕੀ ਕੜਾ, ਕਿਰਪਾਨ ਤੇ ਹੋਰ ਕਕਾਰ ਹਟਾ ਦੇਵੇ। ਉਸ ਨੇ ਅਜਿਹਾ ਕਰਨ ਤੋਂ ਮਨ੍ਹਾਂ ਕੀਤਾ ਤਾਂ ਉਸ ਨੂੰ ਪੇਪਰ ਦੇਣ ਲਈ ਅੰਦਰ ਨਹੀਂ ਜਾਣ ਦਿੱਤਾ।
ਜੈਪੁਰ ਦੀ ਪੂਰਨਿਮਾ ਯੂਨੀਵਰਸਿਟੀ ‘ਚ ਆਯੋਜਿਤ ਸਿਵਲ ਜੱਜ ਦੀ ਪ੍ਰੀਖਿਆ ਦੌਰਾਨ ਪੰਜਾਬ ਦੀ ਇੱਕ ਸਿੱਖ ਲੜਕੀ, ਗੁਰਪ੍ਰੀਤ ਕੌਰ ਨੂੰ ਪੇਪਰ ਦੇਣ ਤੋ ਰੋਕ ਦਿੱਤਾ ਗਿਆ। ਇਸ ਦੇ ਪਿੱਛੇ ਕਾਰਨ ਲੜਕੀ ਦੇ ਕਕਾਰਾਂ ਨੂੰ ਦੱਸਿਆ ਗਿਆ। ਗੁਰਪ੍ਰੀਤ ਕੌਰ ਤਰਨਤਾਰਨ ਜਿਲ੍ਹੇ ਦੇ ਖਡੂਰ ਸਾਹਿਬ ਦੀ ਰਹਿਣ ਵਾਲੀ ਹੈ।
ਪੇਪਰ ਦੇਣ ਤੋਂ ਰੋਕੇ ਜਾਣ ਤੋਂ ਬਾਅਦ ਲੜਕੀ ਨੇ ਇੱਕ ਵੀਡੀਓ ਬਣਾ ਕੇ ਇਸ ਮੁੱਦੇ ਨੂੰ ਲੋਕਾਂ ਸਾਹਮਣੇ ਰੱਖਿਆ। ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਲੜਕੀ ਕਹਿ ਰਹੀ ਹੈ ਕਿ ਸੁਰੱਖਿਆ ਜਾਂਚ ਦੌਰਾਨ ਉਸ ਨੂੰ ਕਿਹਾ ਗਿਆ ਕਿ ਉਹ ਕਕਾਰ ਜਿਵੇਂ ਕੀ ਕੜਾ, ਕਿਰਪਾਨ ਤੇ ਹੋਰ ਕਕਾਰ ਹਟਾ ਦੇਵੇ। ਉਸ ਨੇ ਅਜਿਹਾ ਕਰਨ ਤੋਂ ਮਨ੍ਹਾਂ ਕੀਤਾ ਤਾਂ ਉਸ ਨੂੰ ਪੇਪਰ ਦੇਣ ਲਈ ਅੰਦਰ ਨਹੀਂ ਜਾਣ ਦਿੱਤਾ।
Discover more from North India Reporter
Subscribe to get the latest posts sent to your email.