31 ਜੁਲਾਈ ਤੋਂ ਪਹਿਲਾਂ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ‘ਤੇ ਵਿਆਜ਼ ਅਤੇ ਜੁਰਮਾਨੇ ਤੋਂ ਮਿਲੇਗੀ 100 ਫੀਸਦੀ ਛੋਟ
ਸ਼ਨੀਵਾਰ ਅਤੇ ਐਤਵਾਰ ਨੂੰ ਵੀ ਸਵੇਰੇ 10 ਤੋਂ ਦੁਪਹਿਰ 3 ਵਜੇ ਤੱਕ ਖੁੱਲ੍ਹੀ ਰਹੇਗੀ ਪ੍ਰਾਪਰਟੀ ਟੈਕਸ ਬ੍ਰਾਂਚ

31 ਜੁਲਾਈ ਤੋਂ ਪਹਿਲਾਂ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ‘ਤੇ ਵਿਆਜ਼ ਅਤੇ ਜੁਰਮਾਨੇ ਤੋਂ ਮਿਲੇਗੀ 100 ਫੀਸਦੀ ਛੋਟ
-ਸ਼ਨੀਵਾਰ ਅਤੇ ਐਤਵਾਰ ਨੂੰ ਵੀ ਸਵੇਰੇ 10 ਤੋਂ ਦੁਪਹਿਰ 3 ਵਜੇ ਤੱਕ ਖੁੱਲ੍ਹੀ ਰਹੇਗੀ ਪ੍ਰਾਪਰਟੀ ਟੈਕਸ ਬ੍ਰਾਂਚ
ਹੁਸ਼ਿਆਰਪੁਰ, 25 ਜੁਲਾਈ :ਨੌਰਥ ਇੰਡੀਆ ਰਿਪੋਰਟ
ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ ਜਯੋਤੀ ਬਾਲਾ ਮੱਟੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 15.05.2025 ਨੂੰ ਜਾਰੀ ਕੀਤੇ ਨੋਟੀਫਿਕੇਸ਼ਨ ਰਾਹੀਂ ਪ੍ਰਾਪਰਟੀ ਟੈਕਸ ਦੀ ਵਨ ਟਾਇਮ ਸੈਟਲਮੈਂਟ (ਓ. ਟੀ. ਐਸ) ਪਾਲਿਸੀ ਅਧੀਨ ਹਰੇਕ ਅਦਾਰੇ (ਜਿਵੇਂ ਕਿ -ਘਰੇਲੂ,ਵਪਾਰਕ, ਇੰਡਸਟ੍ਰੀਅਲ) ਦੇ ਮੌਜੂਦਾ ਅਤੇ ਪੁਰਾਣੇ ਟੈਕਸ ਨੂੰ ਮਿਤੀ 31.07.2025 ਤੱਕ ਜਮ੍ਹਾਂ ਕਰਵਾਉਣ ‘ਤੇ ਜ਼ੁਰਮਾਨੇ ਅਤੇ ਵਿਆਜ਼ ਤੋਂ 100 ਫੀਸਦੀ ਮੁਆਫੀ ਦਿਤੀ ਗਈ ਹੈ। ਇਸ ਲਈ ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਪ੍ਰਾਪਰਟੀ (ਜਿਵੇਂ ਕਿ -ਘਰੇਲੂ, ਵਪਾਰਕ, ਇੰਡਸਟ੍ਰੀਅਲ ) ਦਾ ਬਣਦਾ ਮੂਲ ਪ੍ਰਾਪਰਟੀ ਟੈਕਸ ਨਗਰ ਨਿਗਮ ਹੁਸ਼ਿਆਰਪੁਰ ਵਿਖੇ ਮਿਤੀ 31.07.2025 ਤੋਂ ਪਹਿਲਾਂ ਬਿਨਾਂ ਵਿਆਜ਼ ਅਤੇ ਜ਼ੁਰਮਾਨੇ ਤੋਂ ਜਮ੍ਹਾ ਕਰਵਾ ਕੇ ਸਰਕਾਰ ਦੀ ਇਸ ‘ਵਨ ਟਾਇਮ ਸੈਟਲਮੈਂਟ’ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ।
ਉਨ੍ਹਾਂ ਦੱਸਿਆ ਕਿ ਜਨਤਾ ਨੂੰ ਇਸ ਸਕੀਮ ਦਾ ਲਾਭ ਦੇਣ ਲਈ ਨਗਰ ਨਿਗਮ ਵੱਲੋਂ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਸਵੇਰੇ 10 ਤੋਂ ਬਾਅਦ ਦੁਪਹਿਰ 3 ਵਜੇ ਤੱਕ ਪ੍ਰਾਪਰਟੀ ਟੈਕਸ ਬ੍ਰਾਂਚ ਖੁੱਲ੍ਹੀ ਰੱਖੀ ਜਾ ਰਹੀ ਹੈ
Discover more from North India Reporter
Subscribe to get the latest posts sent to your email.