ਕੀਮਤਾਂ ਉਤੇ ਸਰਕਾਰ ਦਾ ਵੱਡਾ ਬਿਆਨ, ਜਾਣੋ ਕਿੰਨਾ ਹੋਵੇਗਾ ਸਸਤਾ…

Petrol Diesel Price – ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਜੇਕਰ ਮੌਜੂਦਾ ਵਿਸ਼ਵ ਸਥਿਤੀ ਇਸੇ ਤਰ੍ਹਾਂ ਰਹਿੰਦੀ ਹੈ ਅਤੇ ਕੱਚੇ ਤੇਲ ਦੀ ਕੀਮਤ ਮੌਜੂਦਾ $65 ਦੇ ਆਸ-ਪਾਸ ਰਹਿੰਦੀ ਹੈ, ਤਾਂ ਦੇਸ਼ ਵਿੱਚ ਪੈਟਰੋਲੀਅਮ ਉਤਪਾਦਾਂ ਦੀਆਂ ਪ੍ਰਚੂਨ ਕੀਮਤਾਂ ਤਿੰਨ ਤੋਂ ਚਾਰ ਮਹੀਨਿਆਂ ਵਿੱਚ ਘੱਟ ਸਕਦੀਆਂ ਹਨ। ਇਕ ਵੱਖਰੀ ਜਾਣਕਾਰੀ ਮੁਤਾਬਕ ਤੇਲ ਦੀਆਂ ਕੀਮਤਾਂ 2 ਤੋਂ 3 ਰੁਪਏ ਜਾਂ ਇਸ ਤੋਂ ਵੀ ਵੱਧ ਘਟ ਸਕਦੀਆਂ ਹਨ।ਦੇਸ਼ ਵਿੱਚ ਹਾਈਡਰੋਕਾਰਬਨ ਸੈਕਟਰ ਉਤੇ ਆਯੋਜਿਤ ਸਭ ਤੋਂ ਵੱਡੇ ਸੈਮੀਨਾਰ ‘ਉਰਜਾ ਵਾਰਤਾ-2025’ ਨੂੰ ਸੰਬੋਧਨ ਕਰਦਿਆਂ ਪੁਰੀ ਨੇ ਕਿਹਾ ਕਿ ਸਾਰੀਆਂ ਜਨਤਕ ਖੇਤਰ ਦੀਆਂ ਤੇਲ ਕੰਪਨੀਆਂ ਕੋਲ 21 ਦਿਨਾਂ ਦਾ ਸਟਾਕ ਹੈ। ਬੁੱਧਵਾਰ ਨੂੰ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਪੈਟਰੋਲੀਅਮ ਉਤਪਾਦਾਂ ਦੀ ਕੀਮਤ $67 ਪ੍ਰਤੀ ਬੈਰਲ ਸੀ।
Discover more from North India Reporter
Subscribe to get the latest posts sent to your email.