ਪੁਤਲਾ ਫੂਕ ਪ੍ਰਦਰਸ਼ਨ ਤੇ ਨਾਰੇਬਾਜ਼ੀ ਕਰਦੇ ਸਮੂਹ ਭਾਜਪਾ ਵਰਕਰ

ਪ੍ਰਸ਼ਾਸਨ ਦੀਆਂ ਧੱਕੇਸ਼ਾਹੀਆਂ ਕਾਰਨ ਭਾਜਪਾ ਵਰਕਰਾਂ ਨੇ ਸਰਕਾਰ ਦਾ ਫ਼ੂਕਿਆ ਪੁਤਲਾ

ਟਾਂਡਾ ਉੜਮੁੜ 22 ਅਗਸਤ (ਅਰਜੁਨ ਜੈਨ)- ਪੰਜਾਬ ਭਰ ਵਿੱਚ ਭਾਜਪਾ ਵੱਲੋਂ ਕੇਂਦਰ ਸਰਕਾਰ ਦੀਆਂ ਲੋਕ ਹਿੱਤ ਨੀਤੀਆਂ ਨੂੰ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਉਣ ਲਈ ਵੱਖ-ਵੱਖ ਸ਼ਹਿਰਾਂ ਵਿੱਚ ਕੈਂਪਾਂ ਦਾ ਆਯੋਜਨ ਕਰ ਰਹੇ ਭਾਜਪਾ ਵਰਕਰਾਂ ਨੂੰ ਪ੍ਰਸ਼ਾਸਨ ਵੱਲੋਂ ਗ੍ਰਿਫਤਾਰ ਕੀਤੇ ਜਾਣ ਦੇ ਰੋਸ ਵਜੋਂ ਅੱਜ ਵਿਧਾਨ ਸਭਾ ਹਲਕਾ ਉੜਮੁ ਟਾਂਡਾ ਦੇ ਸਮੂਹ ਭਾਜਪਾ ਕਾਰਿਆਕਰਤਾਵਾਂ ਨੇ ਵਰਕਰਾਂ ਨੇ ਭਾਰੀ ਰੋਸ਼ ਵਿਅਕਤ ਕਰਦੇ ਹੋਏ ਨਾਰੇਬਾਜੀ ਕੀਤੀ।

ਇਸ ਮੌਕੇ ਤੇ ਭਾਜਪਾ ਪੰਜਾਬ ਕਾਰਯਕਾਰਨੀ ਮੈਂਬਰ ਸੁਰਿੰਦਰ ਜਾਜਾ, ਪੰਜਾਬ ਕਾਰਯਕਾਰਨੀ ਮੈਂਬਰ ਸੰਜੀਵ ਮਿਨਹਾਸ, ਜ਼ਿਲਾ ਜਨਰਲ ਸਕੱਤਰ ਜੋਗੇਸ਼ ਸਪਰਾ, ਬਲਾਕ ਦਿਹਾਤੀ ਪ੍ਰਧਾਨ ਚਰਨਜੀਤ ਸਿੰਘ, ਸ਼ਾਲੂ ਜਹੂਰਾ, ਵੀਨੂੰ ਪੰਡਿਤ, ਬੋਬੀ ਰਾਜਪੁਰ, ਸੁਰਜੀਤ ਜਾਜਾ, ਬਲਵੀਰ ਸਿੰਘ ਸੋਢੀ ਨੰਗਲ ਖੁੰਗਾ, ਸੁਨੀਲ ਜਾਜਾ, ਜਸਵੰਤ ਸਿੰਘ ਢਡਿਆਲਾ, ਰਮਨ ਸਾਭੀ, ਨਿਰਮਲ ਮੂਨਕ, ਅਜੈ ਰਾਜਪੁਰ, ਭਰਤ ਲੋਧੀ ਚੱਕ, ਅਸ਼ਵਨੀ ਜੈਨ, ਅਵਤਾਰ ਸਿੰਘ ਅਤੇ ਹੋਰ ਭਾਜਪਾ ਵਰਕਰਾਂ ਨੇ ਸਰਕਾਰ ਖ਼ਿਲਾਫ਼ ਪੁਤਲਾ ਫੂਕ ਪ੍ਰਦਰਸ਼ਨ ਕੀਤੀ।

ਹਾਜ਼ਰ ਇਕੱਠ ਨੂੰ ਸੰਬੋਧਨ ਕਰਦੇ ਹੋਏ ਸੁਰਿੰਦਰ ਜਾਜਾ, ਸੰਜੀਵ ਮਿਨਹਾਸ, ਜੋਗੇਸ਼ ਸਪਰਾ ਅਤੇ ਚਰਨਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਗਰੀਬ ਲੋੜਵੰਦ ਪਰਿਵਾਰਾਂ ਨੂੰ ਕਿਸੇ ਵੀ ਪ੍ਰਕਾਰ ਦੀਆਂ ਸਹੂਲਤਾਂ ਮੁਹਈਆ ਨਹੀਂ ਕਰਵਾ ਰਹੀ ਅਤੇ ਜੇਕਰ ਹੁਣ ਪੰਜਾਬ ਵਿੱਚ ਭਾਜਪਾ ਵਰਕਰ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਚਲਾਈਆਂ ਗਈਆਂ ਲੋਕ ਹਿੱਤ ਸਕੀਮਾਂ ਨੂੰ ਆਮ ਜਨਤਾ ਤੱਕ ਪਹੁੰਚਾਉਣ ਲਈ ਕੈਂਪਾਂ ਦਾ ਆਯੋਜਨ ਕਰ ਰਹੀ ਹੈ ਤਾਂ ਮਾਨ ਸਰਕਾਰ ਦੇ ਨਾਦਰਸ਼ਾਹੀ ਹੁਕਮਾਂ ਦੀ ਪਾਲਣਾ ਕਰਦੇ ਹੋਏ ਪ੍ਰਸ਼ਾਸਨ ਭਾਜਪਾ ਵਰਕਰਾਂ ਨੂੰ ਗ੍ਰਿਫਤਾਰ ਕਰ ਰਹੀ ਹੈ ਜਿਸ ਨੂੰ ਭਾਜਪਾ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗੀ।

ਸ਼ਾਲੂ ਜਹੂਰਾ ਅਤੇ ਵੀਨੂ ਪੰਡਿਤ ਨੇ ਕਿਹਾ ਕਿ ਦਿਨ-ਬ-ਦਿਨ ਪੰਜਾਬ ਵਿੱਚ ਭਾਜਪਾ ਦੀ ਵੱਧ ਰਹੀ ਲੋਕਪ੍ਰਿਤਾ ਨੂੰ ਵੇਖਦੇ ਹੋਏ ਮਾਨ ਸਰਕਾਰ ਵਿੱਚ ਘਬਰਾਹਟ ਪੈਦਾ ਹੋ ਗਈ ਹੈ ਅਤੇ 2027 ਵਿੱਚ ਵਿਧਾਨ ਸਭਾ ਚ ਉਨਾਂ ਨੂੰ ਆਪਣੀ ਸੱਤਾ ਦੇ ਖੁਸ ਜਾਣ ਦਾ ਖਤਰਾ ਮਹਿਸੂਸ ਹੋਣ ਲੱਗ ਪਿਆ ਹੈ ਜਿਸ ਕਾਰਨ ਹੁਣ ਪੰਜਾਬ ਸਰਕਾਰ ਕੋਝੀਆਂ ਹਰਕਤਾਂ ਤੇ ਉਤਰ ਆਈ ਹੈ।


Discover more from North India Reporter

Subscribe to get the latest posts sent to your email.

Related Articles

Leave a Reply

Your email address will not be published. Required fields are marked *

Back to top button

Join Our ChannelJoin Our Channel