ਪੌਂਗ ਡੈਮ ਤੋਂ ਅੱਜ 51781 ਕਿਊਸਿਕ ਪਾਣੀ ਸ਼ਾਹ ਨਹਿਰ ਬੈਰਾਜ ਵਿਚ ਛੱਡਿਆ ਗਿਆ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਪੌਂਗ ਡੈਮ ਤੋਂ ਅੱਜ 51781 ਕਿਊਸਿਕ ਪਾਣੀ ਸ਼ਾਹ ਨਹਿਰ ਬੈਰਾਜ ਵਿਚ ਛੱਡਿਆ ਗਿਆ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

ਹਾਜੀਪੁਰ (ਅਮਨ ਸੈਣੀ) – ਹਿਮਾਚਲ ਪ੍ਰਦੇਸ਼ ਦੇ ਬਿਆਸ ਦਰਿਆ ’ਤੇ ਸਥਿਤ ਪੌਂਗ ਡੈਮ ਤੋਂ ਅੱਜ 51781 ਕਿਊਸਿਕ ਪਾਣੀ ਸ਼ਾਹ ਨਹਿਰ ਬੈਰਾਜ ਵਿਚ ਛੱਡਿਆ ਗਿਆ ਅਤੇ ਇਸ ਇਲਾਕੇ ਵਿਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਅੱਜ ਸ਼ਾਮ 7 ਵਜੇ ਪੌਂਗ ਡੈਮ ਝੀਲ ਵਿਚ ਪਾਣੀ ਦੀ ਆਮਦ 51781 ਕਿਊਸਿਕ ਨੋਟ ਕੀਤੀ ਗਈ ਅਤੇ ਡੈਮ ਦਾ ਜਲ ਪੱਧਰ 1376.38 ਫੁੱਟ ਦਰਜ ਕੀਤਾ ਗਿਆ। ਸ਼ਾਹ ਨਹਿਰ ਬੈਰਾਜ ਤੋਂ 40056 ਕਿਊਸਿਕ ਪਾਣੀ ਬਿਆਸ ਦਰਿਆ ਵਿਚ ਅਤੇ 11500 ਕਿਊਸਿਕ ਪਾਣੀ ਮੁਕੇਰੀਆਂ ਹਾਈਡਲ ਨਹਿਰ ਵਿਚ ਛੱਡਿਆ ਜਾ ਰਿਹਾ ਹੈ। ਇਹ ਫੈਸਲਾ ਹਿਮਾਚਲ ਵਿਚ ਹੋ ਰਹੀ ਬਾਰਿਸ਼ ਕਾਰਨ ਪੌਂਗ ਡੈਮ ਵਿਚ ਪਾਣੀ ਦੇ ਵਧਦੇ ਪੱਧਰ ਨੂੰ ਕੰਟਰੋਲ ਕਰਨ ਲਈ ਲਿਆ ਗਿਆ ਹੈ।
ਡੀ. ਸੀ. ਹੁਸ਼ਿਆਰਪੁਰ ਆਸ਼ਿਕਾ ਜੈਨ ਦੇ ਅਨੁਸਾਰ ਪਾਣੀ ਛੱਡਣ ਦੀ ਇਹ ਪ੍ਰਕਿਰਿਆ ਇਕ ਸਾਵਧਾਨੀ ਦੇ ਉਪਾਅ ਵਜੋਂ ਕੀਤੀ ਗਈ ਹੈ। ਇਸ ਦਾ ਮੁੱਖ ਉਦੇਸ਼ ਡੈਮ ਦੀ ਸੁਰੱਖਿਆ ਯਕੀਨੀ ਬਣਾਉਣਾ ਅਤੇ ਜਲ ਪੱਧਰ ਨੂੰ ਸੁਰੱਖਿਅਤ ਸੀਮਾ ਵਿਚ ਬਣਾਈ ਰੱਖਣਾ ਹੈ।
Discover more from North India Reporter
Subscribe to get the latest posts sent to your email.





