ਪੰਜਾਬ ਰਾਜ ਬਿਜਲੀ ਮਜ਼ਦੂਰ ਸ਼ੰਘ ਵੱਲੋਂ ਭਾਰਤੀਯ ਮਜ਼ਦੂਰ ਸੰਘ ਦਾ 70 ਵਾਂ ਜਨਮ ਦਿਹਾੜਾ ਮਨਾਇਆ ਗਿਆ

ਪੰਜਾਬ ਰਾਜ ਬਿਜਲੀ ਮਜ਼ਦੂਰ ਸ਼ੰਘ ਵਲੋਂ xen ਬਿਜਲੀ ਬੋਰਡ ਦਫ਼ਤਰ ਮੋਹਰੇ ਜਥੇਬੰਦੀ ਵੱਲੋਂ ਭਾਰਤੀਯ ਮਜ਼ਦੂਰ ਸੰਘ ਦਾ 70 ਵਾਂ ਜਨਮ ਦਿਹਾੜਾ ਮਨਾਇਆ ਗਿਆ
ਅੱਜ ਮਿਤੀ 23 ਜੁਲਾਈ 2025 ਨੂੰ ਪੰਜਾਬ ਰਾਜ ਬਿਜਲੀ ਮਜ਼ਦੂਰ ਸ਼ੰਘ ਵਲੋਂ xen ਬਿਜਲੀ ਬੋਰਡ ਦਫ਼ਤਰ ਮੋਹਰੇ ਜਥੇਬੰਦੀ ਵੱਲੋਂ ਭਾਰਤੀਯ ਮਜ਼ਦੂਰ ਸੰਘ ਦਾ 70 ਵਾਂ ਜਨਮ ਦਿਹਾੜਾ ਮਨਾਇਆ ਗਿਆ ਇਸ ਮੌਕੇ ਤੇ ਪ੍ਰਧਾਨ ਵਿਜੈ ਕੁਮਾਰ ਸ਼ਰਮਾ ਨੇ BMS ਦੇ ਇਤਿਹਾਸ ਵਾਰੇ ਵਰਕਰਾਂ ਨੂੰ ਜਾਣੂ ਕਰਾਇਆ ਅਤੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਨਿੱਜੀਕਰਨ ਦੀ ਪਰਥਾ ਅਤੇ ਮੁਲਾਜ਼ਮਾਂ ਨੂੰ 01/ 01/ 2016 ਦਾ ਬਕਾਇਆ arear 42 ਕਿਸਤਾ ਵਿੱਚ ਦੇਣ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਕੋਲ ਮੁਲਾਜ਼ਮਾਂ ਨੂੰ ਦੇਣ ਲਈ ਪੈਸੇ ਨਹੀਂ ਹਨ ਤੇ ਮ੍ਰਿਤਕ ਮੁਲਾਜ਼ਮਾਂ ਦੇ ਬੱਚਿਆਂ ਨੂੰ ਨੌਕਰੀ ਦੇਣ ਲਈ 35 35 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਤਾ ਸਿਰਫ ਕੇਂਦਰ ਸਰਕਾਰ ਦੀਆ ਸਕੀਮਾਂ ਰਾਹੀਂ ਛੱਪੜਾਂ ਅਤੇ ਸਕੂਲਾਂ ਨੂੰ ਝਾੜੂ ਲਗਵਾ ਕੇ ਫਿਤੇ ਕੱਟਣ ਵਿੱਚ ਮਸਰੂਫ ਹੈ ਸਰਕਾਰ ਨੂੰ ਪੰਜਾਬ ਦੇ ਕਰਮਚਾਰੀਆਂ ਨੌਜ਼ਵਾਨਾਂ ਦੀਆਂ ਫਿਕਰਾ ਵਾਰੇ ਕੋਈ ਫ਼ਿਕਰ ਨਹੀਂ ਹੈ ਸਰਕਾਰ ਦੀ ਨਵੀਂ ਭਰਤੀ ਵੀ ਕੋਈ ਦਿਲਚਸਪੀ ਨਹੀਂ ਹੈ ਇਸ ਲਈ ਕਾਮਰੇਡ ਵਿਜੈ ਕੁਮਾਰ ਸ਼ਰਮਾ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਦੀਆ ਮੁਲਾਜ਼ਮਾਂ ਵਿਰੋਧੀ ਨਿਤੀ ਦਾ ਆਉਣ ਵਾਲੇ ਸਮੇਂ ਵਿਰੋਧੀ ਸੰਘਰਸ਼ ਦਾ ਬਿਗੁਲ ਬਜਾ ਦਿੱਤਾ ਜਾਵੇਗਾ ਇਸ ਲਈ ਕਰਮਚਾਰੀ ਅਤੇ ਮਜ਼ਦੂਰ ਵਰਗ ਸੰਘਰਸ਼ ਵਿਚ ਸ਼ਾਮਿਲ ਹੋਣ ਲਈ ਤਿਆਰ ਰਹਿਣ ਇਸ ਮੌਕੇ ਝੰਡਾ xen ਦਫ਼ਤਰ ਕਾਮਰੇਡ ਵਿਜੈ ਕੁਮਾਰ ਸ਼ਰਮਾ ਪ੍ਰਧਾਨ ਸੁੱਚਾ ਸਿੰਘ ਅਨਿਲ ਕੁਮਾਰ ਉੱਪਲ ਨਰਾਇਣ ਦਾਸ ਜਸਕਰਨ ਜੀਤ ਸਿੰਘ ਅਜੇ ਕੁਮਾਰ ਯਸ਼ਪਾਲ ਸੰਧੂ ਨਿਰਮਲ ਸਿੰਘ ਹਰਵਿੰਦਰ ਪ੍ਰਸ਼ਾਦ ਅਤੇ ਸਮੂਹ ਸਾਥੀ ਮੈਂਬਰ ਹਾਜ਼ਰ ਸਨ ।ਇਸ ਮੌਕੇ ਸ਼ੁਸ਼ੀਲ ਕੁਮਾਰ ਪਿੰਕੀ ਤਲਵਾੜਾ ਨੇ ਵੀ ਆਪਣੀ ਹਾਜ਼ਰੀ ਲਗਵਾਈ
Discover more from North India Reporter
Subscribe to get the latest posts sent to your email.