ਵਿਦੇਸ਼ ਭੇਜਣ ਦੇ ਨਾਂ ਤੇ ਲੱਖਾਂ ਰੁਪਏ ਠੱਗੇ ਪਤੀ ਪਤਨੀ ਤੇ ਕੇਸ ਦਰਜ
ਟਾਂਡਾ ਉੜਮੁੜ () – ਪਿੰਡ ਖੁੱਡਾ ਨਾਲ ਸਬੰਧਤ ਇੱਕ ਵਿਅਕਤੀ ਨੂੰ ਵਿਦੇਸ਼ ਇਟਲੀ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਠੱਗਣ ਵਾਲੇ ਪਤੀ-ਪਤਨੀ ਟਰੈਵਲ ਏਜੰਟ ਖਿਲਾਫ ਟਾਂਡਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਠੱਗੀ ਦਾ ਸ਼ਿਕਾਰ ਹੋਏ ਸੁਖਦੇਵ ਸਿੰਘ ਪੁੱਤਰ ਸਦਾ ਸਿੰਘ ਵਾਸੀ ਖੁੱਡਾ ਵੱਲੋਂ ਐਸ.ਐਸ.ਪੀ ਹੁਸ਼ਿਆਰਪੁਰ ਨੂੰ ਦਿੱਤੀ ਗਈ ਸ਼ਿਕਾਇਤ ਦੌਰਾਨ ਉਪਰੰਤ ਡੀ.ਐਸ.ਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਵੱਲੋਂ ਕੀਤੀ ਗਈ ਜਾਂਚ ਪੜਤਾਲ ਉਪਰੰਤ
ਅਮਨਦੀਪ ਸਿੰਘ ਪੁੱਤਰ ਕੁਲਵੀਰ ਸਿੰਘ ਤੇ ਉਸ ਦੀ ਪਤਨੀ ਮਨਦੀਪ ਕੌਰ ਵਾਸੀ ਚੁਗਿੱਟੀ ਲਾਡੋਵਾਲੀ ਰੋਡ ਰਾਮਾ ਮੰਡੀ ਜਲੰਧਰ ਦੇ ਖਿਲਾਫ ਦਰਜ ਕੀਤਾ ਹੈ। ਜ਼ਿਲਾ ਪੁਲਸ ਮੁਖੀ ਸੰਦੀਪ ਕੁਮਾਰ ਮਲਿਕ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਸੁਖਦੇਵ ਸਿੰਘ ਨੇ ਦੱਸਿਆ ਕਿ ਉਕਤ ਟਰੈਵਲ ਏਜੰਟ ਪਤੀ ਪਤਨੀ ਨੇ ਉਸ ਨੂੰ ਵਿਦੇਸ਼ ਇਟਲੀ ਭੇਜਣ ਦਾ ਝਾਂਸਾ ਦੇ ਕੇ 17,70,700 (17 ਲੱਖ ,70 ਹਜਾਰ ,700 ਰੁਪਏ) ਦੀ ਠੱਗੀ ਮਾਰੀ ਹੈ।
ਸੁਖਦੇਵ ਸਿੰਘ ਨੇ ਦੱਸਿਆ ਕਿ ਉਸਨੇ ਉਕਤ ਪਤੀ ਪਤਨੀ ਦੇ ਝਾਂਸੇ ਵਿੱਚ ਆ ਕੇ ਉਨਾਂ ਨੂੰ ਲੱਖਾਂ ਰੁਪਏ ਦਿੱਤੇ ਸਨ ਪ੍ਰੰਤੂ ਨਾ ਹੀ ਤਾਂ ਉਹਨਾਂ ਨੇ ਉਸਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਹੁਣ ਉਹ ਉਹਨਾਂ ਦੇ ਪੈਸੇ ਵਾਪਸ ਕਰ ਰਿਹਾ ਹੈ। ਟਾਂਡਾ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਇਸ ਮਾਮਲੇ ਦੀ ਪੈਰਵਾਈ ਏ.ਐਸ.ਆਈ ਜਗਦੀਪ ਸਿੰਘ ਵੱਲੋਂ ਕੀਤੀ ਜਾ ਰਹੀ ਹੈ।
Discover more from North India Reporter
Subscribe to get the latest posts sent to your email.